X Close
X
+91-9846067672

Jia Khan suicide case : CBI ਕੋਰਟ ਤੋਂ ਸੂਰਜ ਪੰਚੋਲੀ ਨੂੰ ਮਿਲੀ ਵੱਡੀ ਰਾਹਤ


ਮੁੰਬਈ — ਬਾਲੀਵੁੱਡ ਅਭਿਨੇਤਰੀ ਜਿਆ ਖਾਨ ਦੇ ਸੁਸਾਈਡ ਕੇਸ 'ਚ ਦੋਸ਼ੀ ਸੂਰਜ ਪੰਚੋਲੀ ਨੂੰ ਵੱਡੀ ਰਾਹਤ ਮਿਲੀ ਹੈ। ਸੀ. ਬੀ. ਆਈ. ਦੀ ਸਪੈਸ਼ਲ ਕੋਰਟ ਨੇ ਜਿਆ ਖਾਨ ਦੀ ਮਾਂ ਰਾਬੀਆ ਖਾਨ ਦੀ ਉਸ ਅਰਜ਼ੀ ਨੂੰ ਖਾਰਜ ਕਰ ਦਿੱਤਾ ਹੈ, ਜਿਸ 'ਚ ਕੇਸ ਨੂੰ ਲੈ ਕੇ ਸੂਰਜ ਪੰਚੋਲੀ 'ਤੇ ਮੁੜ ਤੋਂ ਛਾਣਬੀਨ ਕਰਨ ਦੀ ਗੁਜ਼ਾਰਿਸ਼ ਕੀਤੀ ਗਈ ਸੀ।

ਦੱਸਣਯੋਗ ਹੈ ਕਿ ਕੁਝ ਸਾਲ ਪਹਿਲਾਂ ਬਾਲੀਵੁੱਡ ਅਭਿਨੇਤਰੀ ਜਿਆ ਖਾਨ ਨੇ ਸੁਸਾਇਡ ਕਰਕੇ ਪੂਰੇ ਬਾਲੀਵੁੱਡ ਜਗਤ ਨੂੰ ਹਿਲਾ ਕੇ ਰੱਖ ਦਿੱਤਾ ਸੀ। ਅਭਿਨੇਤਰੀ ਨੇ ਆਪਣੀ ਮੌਤ ਤੋਂ ਪਹਿਲਾਂ ਸੂਰਜ ਪੰਚੋਲੀ ਬਾਰੇ ਖ਼ਤ ਲਿਖ ਕੇ ਤੰਗ-ਪ੍ਰੇਸ਼ਾਨ ਕਰਨ ਦਾ ਦੋਸ਼ ਲਗਾਇਆ ਸੀ, ਜਿਸ ਤੋਂ ਬਾਅਦ 10 ਜੂਨ 2013 ਨੂੰ ਉਨ੍ਹਾਂ ਨੂੰ ਹਿਰਾਸਤ 'ਚ ਲੈ ਲਿਆ ਗਿਆ ਸੀ।

ਬਾਅਦ 'ਚ ਜਿਆ ਨੂੰ ਇਨਸਾਫ ਦਿਵਾਉਣ ਦੀ ਮੰਗ ਨੂੰ ਲੈ ਕੇ ਉਸ ਦੀ ਮਾਂ ਰਾਬੀਆ ਖਾਨ ਨੇ ਸੂਰਜ ਪੰਚੋਲੀ ਖਿਲਾਫ ਜਾਂਚ ਦੀ ਅਰਜ਼ੀ ਦਿੱਤੀ ਸੀ, ਜਿਸ ਨੂੰ ਰੱਦ ਕਰ ਦਿੱਤਾ ਗਿਆ ਹੈ। ਨਾਲ ਹੀ ਸੂਰਜ ਦੇ ਪਿਤਾ ਆਦਿੱਤਿਆ ਪੰਚੋਲੀ ਦੇ ਕਾਲ ਡਾਟਾ ਰਿਕਾਰਡ ਨੂੰ ਚੈੱਕ ਕਰਨ ਦੀ ਮੰਗ ਨੂੰ ਵੀ ਠੁਕਰਾ ਦਿੱਤਾ ਹੈ। ਹਾਲਾਂਕਿ ਕੇਸ ਦੇ ਟਰਾਇਲ ਦੌਰਾਨ ਬਲੈਕ ਬੇਰੀ ਮੈਸੰਜਰ 'ਚ ਜਿਆ ਤੇ ਸੂਰਜ ਵਿਚਾਲੇ ਹੋਈ ਚੈਟ ਨੂੰ ਪੇਸ਼ ਕਰਨ ਲਈ ਪ੍ਰਕਿਰਿਆ ਨੂੰ ਅੱਗੇ ਵਧਾਉਣ ਦੀ ਮਨਜ਼ੂਰੀ ਦੇ ਦਿੱਤੀ ਗਈ ਹੈ।