X Close
X
+91-9846067672

‘ਪਦਮਾਵਤ’ ਵਿਰੋਧ ‘ਚ ਅਹਿਮਦਾਬਾਦ ਦੇ 3 ਮਾਲਸ ‘ਚ ਹੋਈ ਭੰਨਤੋੜ, ਫੂਕੇ 150 ਵਾਹਨ


ਮੁੰਬਈ— ਅਹਿਮਦਾਬਾਦ 'ਚ ਮੰਗਲਵਾਰ ਰਾਤ ਕਰਨੀ ਸੈਨਾ ਦੇ ਕਰਮਚਾਰੀਆਂ ਨੇ 'ਪਦਮਾਵਤ' ਫਿਲਮ ਦੇ ਵਿਰੋਧ 'ਚ ਰੈਲੀ ਕੱਢੀ। ਰੈਲੀ ਤੋਂ ਬਾਅਦ ਸ਼ਹਿਰ 'ਚ ਹਿੰਸਾ ਤੇ ਅੱਗ ਦੀਆਂ ਘਾਟਨਾਵਾਂ ਦੇਖਣ ਨੂੰ ਮਿਲੀਆਂ। ਸ਼ਹਿਰ 'ਚ ਅੱਠ ਵਜੇ ਤੋਂ ਬਾਅਦ ਭੀੜ ਹਿੰਸਕ ਹੋ ਗਈ ਤੇ ਉਨ੍ਹਾਂ ਨੇ ਤਿੰਨ ਮਾਲਸ ਨੂੰ ਆਪਣਾ ਨਿਸ਼ਾਨਾ ਬਣਾਇਆ।

ਕਰੀਬ 150 ਤੋਂ ਜ਼ਿਆਦਾ ਵਾਹਨਾਂ ਨੂੰ ਭੀੜ ਨੇ ਅੱਗ ਦੇ ਹਵਾਲੇ ਕਰ ਦਿੱਤਾ। ਕਰਨੀ ਸੈਨਾ ਦੀ ਗੁਜਰਾਤ ਯੂਨਿਟ ਦੇ ਪ੍ਰਮੁੱਖ ਸ਼ੇਖਾਵਤ ਨੇ ਕਿਹਾ ਕਿ ''ਉਸ ਦੇ ਕਰਮਚਾਰੀਆਂ ਨੇ ਭੰਨਤੋੜ ਨਹੀਂ ਕੀਤੀ। ਹਿੰਸਾ ਦੀ ਅਸੀਂ ਨਿੰਦਿਆ ਕਰਦੇ ਹਾਂ। ਇਸ ਘਟਨਾ 'ਚ ਕਰਨੀ ਸੈਨਾ ਸ਼ਾਮਲ ਨਹੀਂ ਹੈ।''

ਗੁਜਰਾਤ ਦੇ ਡਿਪਟੀ ਸੀ. ਐੱਮ. ਨਿਤਿਨ ਪਟੇਲ ਨੇ ਕਿਹਾ, ''ਸਰਕਾਰ ਨੇ ਸ਼ਾਂਤੀ ਦੀ ਅਪੀਲ ਕੀਤੀ ਹੈ। ਕਾਨੂੰਨ ਤੋੜਨ ਵਾਲੇ ਖਿਲਾਫ ਕਰਵਾਈ ਕੀਤੀ ਜਾਵੇਗੀ। ਗੁਜਰਾਤ ਸਰਕਾਰ ਨੇ ਫਿਲਮ ਦੀ ਰਿਲੀਜ਼ਿੰਗ 'ਤੇ ਬੈਨ ਲਾ ਦਿੱਤਾ ਸੀ ਪਰ ਸੁਪਰੀਮ ਕੋਰਟ ਦੇ ਹੁਕਮ ਤੋਂ ਬਾਅਦ ਇਸ ਦੀ ਰਿਲੀਜ਼ ਨੂੰ ਨਹੀਂ ਰੋਕਿਆ ਜਾ ਸਕਦਾ। ਹਾਲਾਂਕਿ ਕਈ ਸਿਨੇਮਾਘਰਾਂ ਨੇ ਖੁਦ ਫਿਲਮ ਨਾ ਦਿਖਾਉਣ ਦਾ ਫੈਸਲਾ ਕੀਤਾ ਹੈ।

ਗੁੜਗਾਓ 'ਚ ਧਾਰਾ 144
ਫਿਲਮ 'ਪਦਮਾਵਤ' ਦੇ 25 ਜਨਵਰੀ ਨੂੰ ਰਿਲੀਜ਼ ਤੋਂ ਪਹਿਲਾਂ ਰਾਜਪੂਤ ਕਰਨੀ ਸੈਨਾ ਦੀ ਧਮਕੀ ਨੂੰ ਮੱਦੇਨਜ਼ਰ ਰੱਖਦੇ ਹੋਏ ਗੁੜਗਾਓ 'ਚ ਐਤਵਾਰ ਤੱਕ ਧਾਰਾ 144 ਲਾ ਦਿੱਤੀ ਗਈ ਹੈ। ਕਰਨੀ ਸੈਨਾ ਨੇ ਫਿਲਮ ਦੀ ਸਕ੍ਰੀਨਿੰਗ ਕਰ ਰਹੇ ਸਿਨੇਮਾਘਰਾਂ ਨੂੰ ਨਿਸ਼ਾਨਾ ਬਣਾਉਣ ਦੀ ਧਮਕੀ ਦਿੱਤੀ ਹੈ। ਫਿਲਮ ਦਾ ਵਿਰੋਧ ਕਰ ਰਹੇ ਸੰਗਠਨਾਂ 'ਚ ਕਰਨੀ ਸੈਨਾ ਮੁੱਖ ਹੈ, ਉਨ੍ਹਾਂ ਦਾ ਦੋਸ਼ ਹੈ ਕਿ ਫਿਲਮ 'ਚ ਇਤਿਹਾਸਿਕ ਤੱਥਾਂ ਨਾਲ ਛੇੜਛਾੜ ਕੀਤੀ ਗਈ ਹੈ। ਗੁੜਗਾਓ ਦੇ ਡਿਪਟੀ ਕਮਿਸ਼ਨਰ ਵਿਨੈ ਪ੍ਰਤਾਪ ਸਿੰਘ ਨੇ ਕਿਹਾ, ''ਕਾਨੂੰਨ ਵਿਵਸਥਾ 'ਚ ਗੜਬੜੀ ਹੋਣ ਦੇ ਸ਼ੱਕ ਨੂੰ ਮੱਦੇਨਜ਼ਰ ਰੱਖਦੇ ਹੋਏ ਧਾਰਾ 144 ਲਾਈ ਹੈ।'' 25 ਜਨਵਰੀ ਨੂੰ ਫਿਲਮ 'ਪਦਮਾਵਤ' ਰਿਲੀਜ਼ ਹੋ ਰਹੀ ਹੈ।