X Close
X
+91-9846067672

‘ਪਦਮਾਵਤ’ ਵਿਚ ਕੰਮ ਕਰਨਾ ਅਦਭੁੱਤ : ਦੀਪਿਕਾ


ਮੁੰਬਈ— ਬਾਲੀਵੁੱਡ ਦੀ ਡਿੰਪਲ ਗਰਲ ਦੀਪਿਕਾ ਪਾਦੁਕੋਣ ਦਾ ਕਹਿਣਾ ਹੈ ਕਿ ਫਿਲਮ 'ਪਦਮਾਵਤ' ਵਿਚ ਕੰਮ ਕਰਨਾ ਉਸ ਲਈ ਅਦਭੁੱਤ ਰਿਹਾ। ਦੀਪਿਕਾ ਇਨ੍ਹੀਂ ਦਿਨੀਂ ਆਪਣੀ ਆਉਣ ਵਾਲੀ ਫਿਲਮ 'ਪਦਮਾਵਤ' ਦੀ ਪ੍ਰਮੋਸ਼ਨ ਵਿਚ ਰੁੱਝੀ ਹੋਈ ਹੈ। ਸੰਜੇ ਲੀਲਾ ਭੰਸਾਲੀ ਦੇ ਨਿਰਦੇਸ਼ਨ ਵਿਚ ਬਣੀ ਇਸ ਫਿਲਮ ਵਿਚ ਦੀਪਿਕਾ ਨੇ ਰਾਣੀ ਪਦਮਾਵਤੀ ਦੀ ਭੂਮਿਕਾ ਫਿਲਮੀ ਪਰਦੇ 'ਤੇ ਸਾਕਾਰ ਕੀਤੀ ਹੈ।

ਦੀਪਿਕਾ ਨੇ ਦੱਸਿਆ ਕਿ ਫਿਲਮ ਵਿਚ ਰਾਣੀ ਪਦਮਿਨੀ ਦੀ ਭੂਮਿਕਾ ਨੂੰ ਉਤਾਰਨਾ ਉਸ ਲਈ ਨੈਚੂਰਲ ਫੀਲਿੰਗ ਨਹੀਂ ਸੀ। ਜੋ ਕੁਝ ਵੀ ਉਸ ਨੇ ਇਸ ਫਿਲਮ ਲਈ ਕੀਤਾ ਹੈ, ਉਹ ਅਦਭੁੱਤ ਸੀ। ਅਦਾਕਾਰਾ ਨੇ ਕਿਹਾ ਕਿ ਮੈਂ ਆਪਣੇ ਕੰਮ ਦਾ ਆਨੰਦ ਮਾਣਦੀ ਹਾਂ। ਜਦੋਂ ਅਸੀਂ ਕਹਾਣੀ ਪੜ੍ਹਦੇ ਹਾਂ ਤਾਂ ਸਾਨੂੰ ਕਿਰਦਾਰ ਪੇਪਰ 'ਤੇ ਦਿਖਾਈ ਦਿੰਦੇ ਹਨ। ਮੈਨੂੰ ਇਹ ਸਭ ਕਰਨਾ ਬਹੁਤ ਹੀ ਆਕਰਸ਼ਕ ਲੱਗਦਾ ਹੈ। ਇਹ ਇਕ ਬਹੁਤ ਹੀ ਅਦਭੁੱਤ ਪ੍ਰਕਿਰਿਆ ਹੈ ਅਤੇ ਇਸ ਦੀ ਵੱਖਰੀ ਹੀ ਫੀਲਿੰਗ ਹੁੰਦੀ ਹੈ।