X Close
X
+91-9846067672

ਸਿੱਧ ਅਦਾਕਾਰਾ ਕ੍ਰਿਸ਼ਣਾ ਕੁਮਾਰੀ ਦਾ ਦਿਹਾਂਤ, ਲੰਬੇ ਸਮੇਂ ਤੋਂ ਸੀ ਬੀਮਾਰ


ਮੁੰਬਈ— ਦੱਖਣੀ ਭਾਰਤ ਦੇ ਮਸ਼ਹੂਰ ਐਕਟਰਾਂ ਨਾਲ ਕੰਮ ਕਰ ਚੁੱਕੀ ਪ੍ਰਸਿੱਧ ਅਦਾਕਾਰਾ ਕ੍ਰਿਸ਼ਣਾ ਕੁਮਾਰੀ ਦਾ ਲੰਬੀ ਬੀਮਾਰੀ ਕਾਰਨ ਬੀਤੇ ਦਿਨੀਂ ਦਿਹਾਂਤ ਹੋ ਗਿਆ। ਉਨ੍ਹਾਂ ਦੀ ਉਮਰ 84 ਸਾਲ ਦੀ ਸੀ। ਕ੍ਰਿਸ਼ਣਾ ਕੁਮਾਰੀ ਸਾਲ 1990 ਤੋਂ ਲੈ ਕੇ 70 ਦੇ ਦਾਹਕੇ ਦੀਆਂ ਖੂਬਸੂਰਤ ਅਭਿਨੇਤਰੀਆਂ 'ਚੋਂ ਇਕ ਮੰਨੀ ਜਾਂਦੀ ਸੀ। ਇਸ ਦੌਰਾਨ ਉਨ੍ਹਾਂ ਨੇ ਮਸ਼ਹੂਰ ਐਕਟਰ ਐੱਮ ਜੀ ਰਾਮਾਚੰਦਰ, ਸ਼ਿਵਾਜੀ ਗਣੇਸ਼ਨ, ਰਾਜਕੁਮਾਰ ਤੇ ਹੋਰ ਮਸ਼ਹੂਰ ਐਕਟਰਾਂ ਨਾਲ ਕੰਮ ਕੀਤਾ ਸੀ।

ਦੱਸਣਯੋਗ ਹੈ ਕਿ ਕ੍ਰਿਸ਼ਣਾ ਕੁਮਾਰੀ ਦੀ ਭੈਣ ਸਾਵਕਰ ਜਾਨਕੀ ਸੀ, ਜੋ ਕਾਫੀ ਮਸ਼ਹੂਰ ਅਦਾਕਾਰਾ ਸੀ। ਕ੍ਰਿਸ਼ਣਾ ਕੁਮਾਰੀ 200 ਤੋਂ ਜ਼ਿਆਦਾ ਤੇਲੁਗੁ, ਤਮਿਲ, ਕੰਨੜ ਫਿਲਮਾਂ 'ਚ ਕੰਮ ਕੀਤਾ। ਫਿਲਮ 'ਜਲਦੁਰਗਾ' ਤੇ 'ਆਸ਼ਾ ਸੁੰਦਰੀ' 'ਚ ਸਰਵਸ਼੍ਰਸ਼ੇਠ ਭੂਮਿਕਾਵਾਂ ਲਈ ਜਾਣੀਆਂ ਜਾਂਦੀਆਂ ਹਨ।