X Close
X
+91-9846067672

ਰਾਸ਼ਟਰਪਤੀ ਤੋਂ ਸਨਮਾਨਿਤ ਹੋਈ ਐਸ਼ਵਰਿਆ, ਇਸ ਅੰਦਾਜ਼ ‘ਚ ਆਈ ਨਜ਼ਰ


ਮੁੰਬਈ — ਸਾਬਕਾ ਮਿਸ ਵਰਲਡ ਤੇ ਅਭਿਨੇਤਰੀ ਐਸ਼ਵਰਿਆ ਰਾਏ ਨੂੰ ਰਾਸ਼ਟਰਪਤੀ ਭਵਨ 'ਚ ਫਰਸਟ ਲੇਡੀਜ਼ ਇਵੈਂਟ 'ਚ ਸਨਮਾਨਿਤ ਕੀਤਾ ਗਿਆ। ਉਨ੍ਹਾਂ ਤੋਂ ਇਲਾਵਾ ਵੱਖ-ਵੱਖ ਖੇਤਰਾਂ 'ਚ ਕੰਮ ਕਰਨ ਵਾਲੀਆਂ 111 ਮਹਿਲਾਵਾਂ ਨੂੰ ਵੀ ਸਨਮਾਨਿਤ ਕੀਤਾ ਗਿਆ। ਐਸ਼ਵਰਿਆ ਨੂੰ ਇਹ ਸਨਮਾਨ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਦਿੱਤਾ।

ਇਹ ਦੌਰਾਨ ਮਹਿਲਾ ਅਤੇ ਬਾਲ ਵਿਕਾਸ ਮੰਤਰੀ ਮੇਨਕਾ ਗਾਂਧੀ ਵਲੋਂ ਆਯੋਜਿਤ ਲੰਚ ਪਾਰਟੀ 'ਚ ਵੀ ਐਸ਼ਵਰਿਆ ਨੇ ਸ਼ਿਰਕਤ ਕੀਤੀ। ਇਵੈਂਟ ਮੌਕੇ ਐਸ਼ਵਰਿਆ ਸਾੜ੍ਹੀ ਪਹਿਣੇ ਬੇਹੱਦ ਖੂਬਸੂਰਤ ਨਜ਼ਰ ਆ ਰਹੀ ਸੀ।

ਐਸ਼ਵਰਿਆ ਤੋਂ ਇਲਾਵਾ ਸਨਮਾਨਿਤ ਹੋਣ ਵਾਲੀਆਂ ਮਹਿਲਾਵਾਂ 'ਚ ਬਾਇਓਕਾਨ ਦੀ ਮੈਨੇਜ਼ਿੰਗ ਨਿਰਦੇਸ਼ਕ ਕਿਰਣ ਮਜੂਮਦਾਰ, ਭਾਰਤ ਦੀ ਸਭ ਤੋਂ ਘੱਟ ਉਮਰ ਤੇ ਕਸ਼ਮੀਰ ਦੀ ਪਹਿਲੀ ਮਹਿਲਾ ਪਾਇਲੇਟ ਆਇਸ਼ਾ ਅਜ਼ੀਜ਼ ਅਤੇ ਕਸ਼ਮੀਰ ਦੀ ਪਹਿਲੀ ਮਹਿਲਾ ਆਈ. ਪੀ. ਐੱਸ. ਰੂਵੇਦਾ ਸਲਮ ਸਮੇਤ ਕਈ ਮਸ਼ਹੂਰ ਹਸਤੀਆਂ ਸ਼ਾਮਿਲ ਹਨ।