X Close
X
+91-9846067672

ਟਾਈਗਰ ਸਟਾਰਰ ਫਿਲਮ ‘ਸਟੂਡੈਂਟ ਆਫ...’ ਦੀ ਰਿਲੀਜ਼ਿੰਗ ਡੇਟ ਆਈ ਸਾਹਮਣੇ, ਇਸ ਦਿਨ ਦਵੇਗੀ ਸਿਨੇਮਾ ਘਰ ‘ਚ ਦਸਤਕ


ਮੁੰਬਈ — ਟਾਈਗਰ ਸ਼ਰਾਫ ਅਭਿਨੈ ਫਿਲਮ 'ਸਟੂਡੈਂਟ ਆਫ ਦਿ ਈਅਰ' ਦਾ ਸੀਕਵਲ ਇਸ ਸਾਲ 23 ਨਵੰਬਰ ਨੂੰ ਰਿਲੀਜ਼ ਹੋਵੇਗਾ। ਆਪਣੇ ਪ੍ਰੋਡਕਸ਼ਨ ਧਰਮਾ ਬੈਨਰ ਹੇਠ ਬਣ ਰਹੀ ਫਿਲਮ ਨੂੰ ਲੈ ਕੇ ਕਰਨ ਨੇ ਦੱਸਿਆ ਕਿ ਫਿਲਮ 'ਚ ਦੋ ਅਹਿਮ ਕਿਰਦਾਰਾਂ ਦਾ ਐਲਾਨ ਫਰਵਰੀ 'ਚ ਹੋਵੇਗਾ। ਕਰਨ ਨੇ ਟਵੀਟ ਕਰਦੇ ਹੋਏ ਕਿਹਾ, ''ਸਟੂਡੈਂਟ ਆਫ ਦਿ ਈਅਰ 2' ਦੁਨੀਆ ਭਰ 'ਚ 23 ਨਵੰਬਰ, 2018 ਨੂੰ ਰਿਲੀਜ਼ ਹੋਵੇਗੀ। ਦੋ ਅਹਿਮ ਕਿਰਦਾਰਾਂ ਦਾ ਐਲਾਨ ਅਗਲੇ ਮਹੀਨੇ ਹੋਵੇਗਾ, ਫਿਲਮ ਦਾ ਨਿਰਦੇਸ਼ਨ ਪੁਨੀਤ ਮਲਹੋਤਰਾ ਕਰਨਗੇ। ਫਾਕਸ ਸਟਾਰ ਹਿੰਦੀ, ਅਪੂਰਵਾ ਮਹਿਤਾ, ਟਾਈਗਰ ਸ਼ਰਾਫ''।

    SOTY 2 will release worldwide on the 23rd of NOVEMBER 2018! The two new leading ladies will be announced next month! The franchise forges ahead under the baton of director @punitdmalhotra ...@foxstarhindi @apoorvamehta18 @iTIGERSHROFF pic.twitter.com/8gTuiZQANK
    — Karan Johar (@karanjohar) January 24, 2018

ਦੱਸਣਯੋਗ ਹੈ ਕਿ 2012 'ਚ ਰਿਲੀਜ਼ ਹੋਈ ਫਿਲਮ 'ਸਟੂਡੈਂਟ ਆਫ ਦਿ ਈਅਰ' ਤਿੰਨ ਸਟਾਰਜ਼ ਲਈ ਕਾਫੀ ਖਾਸ ਰਹੀ ਸੀ। ਇਸ ਫਿਲਮ ਨਾਲ ਆਲੀਆ ਭੱਟ, ਵਰੁਣ ਧਵਨ ਤੇ ਸਿਧਾਰਥ ਮਲਹੋਤਰਾ ਨੇ ਆਪਣੇ ਫਿਲਮੀ ਕਰੀਅਰ ਦੀ ਸ਼ੁਰੂਆਤ ਕੀਤੀ ਸੀ। ਤਿੰਨ ਨਵੇਂ ਸਟਾਰਜ਼ ਨਾਲ ਆਈ ਇਹ ਫਿਲਮ ਬਾਕਸ ਆਫਿਸ 'ਤੇ ਸੁਪਰਹਿੱਟ ਸਾਬਤ ਰਹੀ ਸੀ। ਇਸ ਫਿਲਮ ਨੂੰ ਕਰਨ ਜੌਹਰ ਨੇ ਪ੍ਰੋਡਿਊਸ ਕੀਤਾ ਸੀ ਅਤੇ ਇਸ ਫਿਲਮ ਨਾਲ ਆਪਣੇ ਕਰੀਅਰ ਦੀ ਸ਼ੁਰੂਆਤ ਕਰਨ ਵਾਲੇ ਤਿੰਨੋਂ ਸਟਾਰਜ਼ ਇਸ ਸਮੇਂ ਚੰਗੇ ਮੁਕਾਂਮ 'ਤੇ ਹਨ।