X Close
X
+91-9846067672

ਆਸਿਨ ਨੇ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤੀ ਬੇਟੀ ਦੀ ਪਹਿਲੀ ਤਸਵੀਰ


ਮੁੰਬਈ — ਬਾਲੀਵੁੱਡ ਅਭਿਨੇਤਰੀ ਆਸੀਨ ਨੇ ਕੁਝ ਦਿਨ ਪਹਿਲਾਂ ਹੀ ਬੇਟੀ ਨੂੰ ਜਨਮ ਦਿੱਤਾ ਸੀ। ਉਨ੍ਹਾਂ ਆਪਣੇ ਅਧਿਕਾਰਤ ਟਵਿਟਰ ਅਕਾਊਂਟ 'ਤੇ ਇਹ ਜਾਣਕਾਰੀ ਸ਼ੇਅਰ ਕਰਕੇ ਸਭ ਨੂੰ ਹੈਰਾਨ ਕਰ ਦਿੱਤਾ ਸੀ। ਉਨ੍ਹਾਂ ਆਪਣੀ ਪ੍ਰੈਗਨੈਂਸੀ ਦੀ ਖਬਰ ਸੋਸ਼ਲ ਮੀਡੀਆ 'ਤੇ ਛਿਪਾਈ ਹੋਈ ਸੀ। ਇੰਨਾ ਹੀ ਨਹੀਂ ਬੇਟੀ ਨੂੰ ਜਨਮ ਦੇਣ ਤੋਂ ਬਾਅਦ ਇਹ ਖਬਰ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਰਹੀ। ਹਾਲ ਹੀ 'ਚ ਉਨ੍ਹਾਂ ਇੰਸਟਾਗ੍ਰਾਮ 'ਤੇ ਬੇਟੀ ਦੀ ਪਹਿਲੀ ਤਸਵੀਰ ਸ਼ੇਅਰ ਕੀਤੀ ਹੈ ਜਿਸ 'ਚ ਉਸਦਾ ਚਿਹਰਾ ਤਾਂ ਨਹੀਂ ਨਜ਼ਰ ਆ ਰਿਹਾ ਪਰ ਉਸਦੀ ਬੇਟੀ ਦੇ ਨੰਨ੍ਹਾ ਪੈਰ ਜ਼ਰੂਰ ਦਿਖਾਈ ਦੇ ਰਿਹਾ ਹੈ।

ਦੱਸਣਯੋਗ ਹੈ ਕਿ ਆਸੀਨ ਨੇ 3 ਸਾਲ ਪਹਿਲਾਂ ਮੋਬਾਈਲ ਕੰਪਨੀ ਮਾਈਕਰੋਮੈਕਸ ਦੇ ਸਹਿ-ਸੰਸਥਾਪਕ ਰਾਹੁਲ ਸ਼ਰਮਾ ਨਾਲ ਵਿਆਹ ਕੀਤਾ ਸੀ। ਹਿੰਦੂ ਅਤੇ ਕ੍ਰਿਸ਼ਚਨ ਰੀਤੀ ਰਿਵਾਜ਼ਾਂ ਨਾਲ ਵਿਆਹ ਦੇ ਬੰਧਨ 'ਚ ਬੱਝਨ ਤੋਂ ਬਾਅਦ ਆਸੀਨ ਨੇ ਫਿਲਮ ਇੰਡਸਟਰੀ 'ਚੋਂ ਦੂਰੀ ਬਣਾ ਲਈ ਸੀ। ਇਸ ਤੋਂ ਇਲਾਵਾ ਆਮਿਰ ਖਾਨ ਸਟਾਰਰ ਫਿਲਮ 'ਗਜਨੀ' 'ਚ ਆਸੀਨ ਦੀ ਅਦਾਕਾਰੀ ਨੂੰ ਫੈਨਜ਼ ਵਲੋਂ ਕਾਫੀ ਪਸੰਦ ਕੀਤਾ ਗਿਆ।